ਸ੍ਰੋਤ ਦੀ ਰੂਪ-ਰੇਖਾ
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਸ੍ਰੋਤ ਵਿਚ ਆਪਣੀ ਰਫ਼ਤਾਰ `ਤੇ ਕੀਤੇ ਜਾਣ ਵਾਲੇ ਤਿੰਨ ਔਨਲਾਈਨ, ਅਤੇ ਨੌਨ-ਫਾਸਿਲੀਟੇਟਿਡ ਹਿੱਸੇ ਸ਼ਾਮਲ ਹਨ। ਹਰ ਹਿੱਸੇ ਨੂੰ ਪੂਰਾ ਕਰਨ ਲਈ 7 ਤੋਂ 10 ਮਿੰਟ ਲੱਗਦੇ ਹਨ। ਵਿਦਿਆਰਥੀ ਇਹ ਪਤਾ ਲਾਉਣਗੇ ਕਿ ਉਨ੍ਹਾਂ ਲਈ ਉਨ੍ਹਾਂ ਸਰਗਰਮੀਆਂ ਵਿਚ ਸ਼ਾਮਲ ਹੋ ਕੇ, ਸਿਹਤਮੰਦ ਗੱਲਬਾਤ ਦੇ ਅਮਲ ਸਥਾਪਤ ਕਰਨ, ਸਿਹਤਮੰਦ ਸੰਬੰਧ ਬਣਾਉਣ, ਅਤੇ ਸਹਿਮਤੀ `ਤੇ ਗੱਲਬਾਤ ਕਰਨ ਦਾ ਕੀ ਮਤਲਬ ਹੈ ਜਿਹੜੀਆਂ ਉਨ੍ਹਾਂ ਨੂੰ ਸਵੈ-ਵਿਚਾਰ ਕਰਨ ਅਤੇ ਆਪਣੀ ਸਿੱਖਿਆ ਨੂੰ ਲਾਗੂ ਕਰਨ ਦਾ ਮੌਕਾ ਦੇਣਗੀਆਂ। ਇਹ ਹਿੱਸੇ ਬੁਨਿਆਦੀ ਗਿਆਨ ਪ੍ਰਦਾਨ ਕਰਦੇ ਹਨ ਜਿਹੜਾ ਭਵਿੱਖ ਵਿਚ ਕਾਮੁਕ ਹਿੰਸਾ ਬਾਰੇ ਸਿੱਖਣ ਵਿਚ ਮਦਦ ਕਰਦਾ ਹੈ।
ਹਿੱਸੇ ਪੂਰੇ ਕਰ ਲੈਣ ਤੋਂ ਬਾਅਦ, ਵਿਦਿਆਰਥੀ ਇਹ ਕਰਨ ਦੇ ਯੋਗ ਹੋਣਗੇ:
- ਸੀਮਾਵਾਂ ਮਿੱਥਣ ਅਤੇ ਸੁਰੱਖਿਅਤ ਅਤੇ ਸਿਹਤਮੰਦ ਸੰਬੰਧਾਂ ਲਈ ਗੱਲਬਾਤ ਦੇ ਰੋਲ ਦਾ ਪਤਾ ਲਾਉਣ ਅਤੇ ਵਿਚਾਰ ਕਰਨ ਦੇ
- ਸੁਰੱਖਿਅਤ ਅਤੇ ਸਿਹਤਮੰਦ ਸੰਬੰਧਾਂ ਬਾਰੇ ਗੱਲਬਾਤ ਵਿਚ ਸ਼ਾਮਲ ਹੋਣ ਦੇ ਤਰੀਕਿਆਂ ਦਾ ਪਤਾ ਲਾਉਣ ਦੇ
- ਇਹ ਵਿਚਾਰ ਕਰਨ ਦੇ ਕਿ ਸਾਡੇ ਸਭਿਆਚਾਰਕ ਸੰਦਰਭ ਕਿਵੇਂ ਸਹਿਮਤੀ ਦੀ ਸਾਡੀ ਸਮਝ `ਤੇ ਅਸਰ ਪਾਉਂਦੇ ਹਨ
- ਸਹਿਮਤੀ ਪ੍ਰਗਟ ਕਰਨ ਦੇ ਵੱਖ ਵੱਖ ਤਰੀਕਿਆਂ ਦਾ ਪਤਾ ਲਾਉਣ ਦੇ (ਜ਼ਬਾਨੀ, ਗੈਰ-ਜ਼ਬਾਨੀ, ਸਿੱਧਾ, ਅਸਿੱਧਾ)