ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਗਿਆਨ ਦੀ ਕਦਰ ਕਰਨਾ

ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਦਾ ਮੁਢਲਾ ਉਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਾਮੁਕ ਹਿੰਸਾ ਦੇ ਜਵਾਬ/ਟਰੇਨਿੰਗ ਦੀ ਘਾਟ ਦਾ ਹੱਲ ਕਰਨਾ ਸੀ। ਜਿਵੇਂ ਕਿ ਸ੍ਰੋਤ ਲਈ environmental scan ਕਹਿੰਦਾ ਹੈ, “ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇਸ ਚੀਜ਼ ਬਾਰੇ ਵੱਖਰੀ ਸਮਝ ਹੁੰਦੀ ਹੈ ਕਿ ਕਾਮੁਕ ਹਿੰਸਾ, ਸਹਿਮਤੀ, ਸੀਮਾਵਾਂ ਦਾ ਆਦਰ, ਅਤੇ ਲਿੰਗਕ ਮਾਪਦੰਡ ਕੀ ਹਨ।”

ਪਰ, ਜਿਵੇਂ ਪਾਠਕ੍ਰਮ ਲਿਖਣ ਵਾਲਿਆਂ ਨੇ ਆਪਣਾ ਕੰਮ ਸ਼ੁਰੂ ਕੀਤਾ, ਉਨ੍ਹਾਂ ਨੇ ਇਹ ਸੁਝਾਅ ਦਿੰਦੀ ਖੋਜ ਵੱਲ ਧਿਆਨ ਦਿਵਾਇਆ ਕਿ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਕੈਂਪਸਾਂ `ਤੇ ਕਾਮੁਕ ਹਿੰਸਾ ਬਾਰੇ ਸਿੱਖਿਆ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਫੇਲ੍ਹ ਹੋ ਸਕਦੀ ਹੈ, ਅਕਸਰ ਉਨ੍ਹਾਂ ਨਾਲ ਇਹ ਵਿਵਹਾਰ ਕਰਦੇ ਹੋਏ ਕਿ “ਉਹ ਗੈਰ-ਪੱਛਮੀ ਲੋਕ ਹਨ ਅਤੇ ਇਸ ਕਰਕੇ, ਸਭਿਆਚਾਰਕ ਤੌਰ `ਤੇ ਹੇਠਲੇ ਪੱਧਰ ਦੇ ਵਿਜ਼ਟਰਾਂ ਨੂੰ ਕਾਮੁਕਤਾ ਅਤੇ ਹਿੰਸਾ ਦੇ ਸੰਬੰਧ ਵਿਚ ਖਾਸ ਸਿੱਖਿਆ ਦੇਣ ਦੀ ਲੋੜ ਹੈ” (Todorova et al., 2022). ਭਾਵੇਂ ਕਿ ਬ੍ਰਿਟਿਸ਼ ਕੋਲੰਬੀਆ ਵਿਚਲੇ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਆਪਣੇ ਜਨਮ ਵਾਲੇ ਦੇਸ਼ਾਂ ਵਿਚ ਨਾ ਰਹਿੰਦੇ ਹੋਣ ਦਾ ਤਜਰਬਾ ਸਾਂਝਾ ਕਰਦੇ ਹਨ, ਉਨ੍ਹਾਂ ਨੂੰ ਇਕ ਸ੍ਰੋਤੇ ਵਜੋਂ ਪਛਾਣਨ ਲਈ ਉਨ੍ਹਾਂ ਦੇ ਬਹੁਤ ਹੀ ਵਿਭਿੰਨ ਤਜਰਬਿਆਂ ਨੂੰ ਘਟਾ ਕੇ ਦੇਖਣਾ, ਉਨ੍ਹਾਂ ਗੁੰਝਲਦਾਰ ਅਤੇ ਔਖੀਆਂ ਸ਼ਕਤੀਆਂ ਨੂੰ ਮੁੜ ਲਾਗੂ ਕਰਦਾ ਹੈ ਜਿਹੜੀਆਂ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਸੁਭਾਵਕ ਹਨ।

ਇਸ ਕਰਕੇ, ਇੰਟਰਨੈਸ਼ਨਲ ਸਟੂਡੈਂਟ ਰੀਸੋਰਸ ਵਰਕਿੰਗ ਗਰੁੱਪ ਦੀ ਮਦਦ ਨਾਲ ਇਹ ਸ੍ਰੋਤ ਕਾਮੁਕ ਹਿੰਸਾ ਬਾਰੇ ਵਿਚਾਰ-ਵਟਾਂਦਰਿਆਂ ਵਿਚ ਸ਼ਾਮਲ ਹੋਣ ਦੇ ਸੰਬੰਧ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੌਜੂਦਾ ਗਿਆਨ, ਤਜਰਬਿਆਂ ਅਤੇ ਮਜ਼ਬੂਤੀਆਂ ਦਾ ਸਨਮਾਨ ਅਤੇ ਪਛਾਣ ਕਰਨ ਰਾਹੀਂ ਸਿਰਫ ਪੱਛਮੀ ਕਦਰਾਂ-ਕੀਮਤਾਂ ਵਾਲੇ ਦ੍ਰਿਸ਼ਟੀਕੋਣ ਤੋਂ ਅਗਾਂਹ ਜਾਣ ਦੇ ਵਚਨ ਨਾਲ ਤਿਆਰ ਕੀਤਾ ਗਿਆ ਸੀ।

ਸ੍ਰੋਤ ਇਹ ਪ੍ਰਵਾਨ ਕਰਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਵੇਂ ਮਾਹੌਲਾਂ ਵਿਚ ਰਹਿਣ ਨਾਲ ਜੁੜੀਆਂ ਵਿਲੱਖਣ ਚੁਣੌਤੀਆਂ ਕਰਕੇ ਘਰੇਲੂ ਵਿਦਿਆਰਥੀਆਂ ਨਾਲੋਂ ਕਾਮੁਕ ਅਤਿਆਚਾਰ ਦੇ ਜ਼ਿਆਦਾ ਖਤਰੇ ਦਾ ਮੁਕਾਬਲਾ ਕਰਨਾ ਪੈ ਸਕਦਾ ਹੈ, ਜਿਵੇਂ ਕਿ:

  • ਆਪਣੇ ਨਵੇਂ ਦੇਸ਼ ਵਿਚ ਇਕੱਲਤਾ ਅਤੇ ਤਕੜੇ ਨੈੱਟਵਰਕਸ ਦੀ ਘਾਟ
  • ਆਪਣੇ ਲਈ ਉਪਲਬਧ ਕਮਿਊਨਟੀ ਵਸੀਲਿਆਂ ਬਾਰੇ ਜਾਣਕਾਰੀ ਦੀ ਘਾਟ
  • ਵੀਜ਼ੇ ਦੇ ਦਰਜੇ ਕਰਕੇ ਸੀਮਤ ਫੰਡ ਅਤੇ ਰੁਜ਼ਗਾਰ ਦੇ ਮੌਕੇ
  • ਕਾਮੁਕ ਹਿੰਸਾ ਦੀਆਂ ਘਟਨਾਵਾਂ ਦੀ ਰਿਪੋਰਟ ਕਰਨ ਜਾਂ ਜ਼ਾਹਰ ਕਰਨ ਜਾਂ ਮਦਦ ਦੀਆਂ ਉਪਲਬਧ ਸੇਵਾਵਾਂ ਤੱਕ ਪਹੁੰਚ ਕਰਨ ਦੇ ਰਾਹ ਵਿਚ ਰੁਕਾਵਟਾਂ (Mosaic, 2019)

ਅਪਣਾਈ ਗਈ ਪਹੁੰਚ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ “ਆਪਣੇ ਜਨਮ ਵਾਲੇ ਦੇਸ਼ਾਂ ਅਤੇ ਕੈਨੇਡਾ ਵਿਚ, ਹਿੰਸਾ ਨਾਲ ਸੰਬੰਧਿਤ ਸਮਾਜਿਕ, ਵਿਦਿਅਕ ਅਤੇ ਸੰਸਥਾਈ ਹਕੀਕਤਾਂ ਦੀ ਸ਼ਾਖ ਅਤੇ ਸਰਗਰਮ ਗੱਲਬਾਤ, […ਉਨ੍ਹਾਂ ਦੀ] ਨਿੱਜੀ ਅਤੇ ਸਾਂਝੇ ਐਕਸ਼ਨ, ਜੁਗਤਕਾਰੀ ਲਈ ਸਮਰੱਥਾ ਅਤੇ ਕਾਮੁਕਤਾ, ਮਿੱਤਰਤਾ, ਅਤੇ ਜੈਂਡਰ ਸੰਬੰਧਾਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਲੱਭਣ ਅਤੇ ਉਨ੍ਹਾਂ ਦੇ ਅਰਥ ਕੱਢਣ ਦੀ ਯੋਗਤਾ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕੀਤੀ ਹੈ” (Todorova et al., 2022).

ਇਸ ਕਰਕੇ ਸ੍ਰੋਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮੌਜੂਦਾ ਗਿਆਨ ਦੀ ਪਛਾਣ ਕਰਨ ਅਤੇ ਇਸ ਦੀ ਕਦਰ ਕਰਨ ਦੀ ਜਟਿਲਤਾ ਨੂੰ ਧਿਆਨ ਵਿਚ ਰੱਖਦਾ ਹੈ, ਅਤੇ ਇਸੇ ਦੌਰਾਨ, ਉਨ੍ਹਾਂ ਨੂੰ ਬਿਹਤਰ ਤਿਆਰ ਕਰਨ ਲਈ ਉਨ੍ਹਾਂ ਦੇ ਉਸ ਗਿਆਨ ਵਿਚ ਵਾਧਾ ਕਰਨ ਦਾ ਉਦੇਸ਼ ਰੱਖਦਾ ਹੈ ਜਦੋਂ ਉਹ ਕੈਨੇਡੀਅਨ ਸੰਦਰਭ ਵਿਚ ਕਾਮੁਕ ਹਿੰਸਾ ਦੇ ਵਿਸ਼ਿਆਂ ਵਿਚ ਸ਼ਾਮਲ ਹੁੰਦੇ ਹਨ। ਨਤੀਜੇ ਵਜੋਂ, ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਭਵਿੱਖ ਵਿਚ ਕਾਮੁਕ ਹਿੰਸਾ ਬਾਰੇ ਸਿੱਖਿਆ ਦੇ ਕਿਸੇ ਵੀ ਮੌਕਿਆਂ ਲਈ ਬੁਨਿਆਦੀ ਅਤੇ ਆਰੰਭਕ ਹੈ, ਨਾ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਗੋਂ ਬੀ.ਸੀ. ਪੋਸਟ-ਸੈਕੰਡਰੀ ਸੈਕਟਰ ਦੇ ਸਾਰੇ ਵਿਦਿਆਰਥੀਆਂ ਲਈ ਵੀ।

ਹਵਾਲੇ

MOSAIC. (2019). Peer creating awareness to facilitate education and support (PEER CAFES): International student safety guide. https://www.mosaicbc.org/wp-content/uploads/2020/03/International-Student-Safety-Guide.pdf

Todorova, M. S., Brooks, H. H., Persaud, R. S., & Moorhouse, E. A. (2022). Sexual violence prevention and international students in Canadian universities: Misalignments, gaps and ways forward. Comparative and International Education, 50(2), 33–50 (quoted from p. 34). https://doi.org/10.5206/cieeci.v50i2.14250

License

Icon for the Creative Commons Attribution 4.0 International License

ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ Copyright © by Intersectional Sexualized Violence – International Student Resource Development Team is licensed under a Creative Commons Attribution 4.0 International License, except where otherwise noted.

Share This Book