ਓਪਨ ਐਜੂਕੇਸ਼ਨ ਸ੍ਰੋਤ
ਬੀ ਸੀ ਕੈਂਪਸ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਸ੍ਰੋਤ ਓਪਨ ਐਜੂਕੇਸ਼ਨ ਸ੍ਰੋਤ (ਓ ਈ ਆਰਜ਼) ਹਨ: ਇਨ੍ਹਾਂ ਦੇ ਜਾਂ ਤਾਂ ਖੁੱਲ੍ਹੇ-ਕਾਪੀਰਾਈਟ ਲਾਇਸੰਸ ਹਨ (ਜਿਵੇਂ ਕਿ ਕ੍ਰਿਏਟਿਵ ਕੌਮਨਜ਼ ਤੋਂ) ਜਾਂ ਉਹ ਪਬਲਿਕ ਡੋਮੇਨ ਦਾ ਹਿੱਸਾ ਹਨ ਅਤੇ ਇਨ੍ਹਾਂ ਦਾ ਕੋਈ ਕਾਪੀਰਾਈਟ ਨਹੀਂ ਹੈ। ਵਰਤੇ ਗਏ ਲਾਇਸੰਸ ਮੁਤਾਬਕ, ਓ ਈ ਆਰਜ਼ ਮੁਫਤ ਵਿਚ ਦੇਖੇ, ਵਰਤੇ, ਦੁਬਾਰਾ ਮਿਕਸ ਕੀਤੇ, ਸੁਧਾਰੇ ਅਤੇ ਸਾਂਝੇ ਕੀਤੇ ਜਾ ਸਕਦੇ ਹਨ। ਉਦਾਹਰਣ ਲਈ, ਸੰਸਥਾਵਾਂ ਇਹ ਕਰਨਾ ਚਾਹੁੰਦੀਆਂ ਹੋ ਸਕਦੀਆਂ ਹਨ:
- ਕੈਂਪਸ `ਤੇ ਅਤੇ ਕਮਿਊਨਟੀ ਵਿਚ ਉਪਲਬਧ ਖਾਸ ਸੇਵਾਵਾਂ ਦੀ ਜਾਣਕਾਰੀ ਅਤੇ ਸੰਪਰਕ ਦੇਣਾ
- ਸੰਸਥਾ ਦੇ ਕੈਂਪਸਾਂ ਅਤੇ ਲੋਕਲ ਕਮਿਊਨਟੀ ਤੋਂ ਚਿੱਤਰਾਂ ਦੀ ਵਰਤੋਂ ਕਰਨਾ
- ਸੰਸਥਾ ਦਾ ਲੌਗੋ ਵਰਤਣਾ
- ਹੋਰ ਮੂਲਵਾਸੀ ਸਾਮੱਗਰੀ ਅਤੇ ਪਹੁੰਚਾਂ ਨੂੰ ਸ਼ਾਮਲ ਕਰਕੇ ਇਨਡਿਜਨਾਈਜ਼ੇਸ਼ਨ ਦੀ ਹਿਮਾਇਤ ਕਰਨਾ
- ਸ੍ਰੋਤਾਂ ਦਾ ਵੱਖ ਵੱਖ ਬੋਲੀਆਂ ਵਿਚ ਅਨੁਵਾਦ ਕਰਨਾ