ਜਾਣ ਪਛਾਣ
ਇਸ ਭਾਗ ਵਿਚ ਤੁਸੀਂ ਤਿੰਨ ਹਿੱਸੇ (ਮਾਜ਼ਿਊਲਜ਼) ਦੇਖੋਗੇ ਜਿਹੜੇ ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਸ੍ਰੋਤ ਨੂੰ ਬਣਾਉਂਦੇ ਹਨ। ਹਰ ਹਿੱਸੇ (ਮਾਜ਼ਿਊਲ) ਵਿਚ ਵੀਡਿਓ, ਸਵਾਲ ਅਤੇ ਵਿਚਾਰ ਕਰਨ ਲਈ ਮੌਕੇ, ਮੁੱਖ ਸਿੱਟੇ ਅਤੇ ਹੈਂਡਆਊਟਸ ਹਨ। ਹਰ ਹਿੱਸੇ ਨੂੰ ਪੂਰਾ ਕਰਨ ਲਈ ਤੁਹਾਡੇ 7 ਤੋਂ 10 ਮਿੰਟ ਲੱਗਣਗੇ।
ਤੁਸੀਂ ਹਰ ਹਿੱਸਾ ਵੱਖੋ ਵੱਖਰਾ ਪੂਰਾ ਕਰ ਸਕਦੇ ਹੋ ਜਾਂ ਇਕ ਸੈਸ਼ਨ ਵਿਚ ਹਿੱਸਿਆਂ ਦਾ ਪੂਰਾ ਸੈੱਟ ਕਰ ਸਕਦੇ ਹੋ। ਇਹ ਗੱਲ ਮਨ ਵਿਚ ਰੱਖੋ ਕਿ ਜੇ ਤੁਸੀਂ ਕਿਸੇ ਵੀ ਪੋਆਇੰਟ `ਤੇ ਇਕ ਹਿੱਸੇ ਜਾਂ ਪੂਰੇ ਸੈੱਟ ਨੂੰ ਵਿੱਚੇ ਛੱਡ ਦਿੰਦੇ ਹੋ ਤਾਂ ਤੁਹਾਨੂੰ ਫਿਰ ਮੁੱਢ ਤੋਂ ਸ਼ੁਰੂ ਕਰਨ ਦੀ ਲੋੜ ਪਵੇਗੀ।
ਜੇ ਤੁਸੀਂ ਸ੍ਰੋਤ ਦੇ ਸਾਰੇ ਹੈਂਡਆਊਟਸ ਤੱਕ ਬਾਅਦ ਵਿਚ ਪਹੁੰਚ ਕਰਨੀ ਚਾਹੁੰਦੇ ਹੋਵੋ ਤਾਂ ਤੁਸੀਂ ਇਹ ਹਿੱਸਿਆਂ ਦੇ ਪੂਰੇ ਸੈੱਟ ਵਿਚ ਕਰ ਸਕਦੇ ਹੋ।
ਸ਼ੁਰੂ ਕਰਨ ਲਈ, ਹਰ ਹਿੱਸੇ ਦਾ ਟਾਈਟਲ ਜਾਂ ਹਿੱਸਿਆਂ ਦਾ ਪੂਰਾ ਸੈਟ ਸਲੈਕਟ ਕਰੋ।
ਵਿਸ਼ਾ-ਵਸਤੂ ਬਾਰੇ ਚੇਤਾਵਨੀ
ਇਹ ਸ੍ਰੋਤ ਗੱਲਬਾਤ, ਸੀਮਾਵਾਂ, ਅਤੇ ਸਹਿਮਤੀ ਬਾਰੇ ਵਿਚਾਰ-ਵਟਾਂਦਰੇ ਕਰਦਾ ਹੈ। ਇਹ ਵਿਚਾਰ-ਵਟਾਂਦਰੇ ਉਨ੍ਹਾਂ ਲੋਕਾਂ ਲਈ ਮੁਸ਼ਕਲ ਹੋ ਸਕਦੇ ਹਨ ਜਿਨ੍ਹਾਂ ਨੂੰ ਸੀਮਾਵਾਂ ਦੀ ਉਲੰਘਣਾ ਅਤੇ/ਜਾਂ ਕਾਮੁਕ ਹਿੰਸਾ ਦਾ ਅਨੁਭਵ ਹੋਇਆ ਹੈ। ਅਸੀਂ ਤੁਹਾਨੂੰ ਸਵੈ-ਸੰਭਾਲ ਦਾ ਅਭਿਆਸ ਕਰਨ ਲਈ ਉਤਸ਼ਾਹ ਦਿੰਦੇ ਹਾਂ ਜਿਸ ਵਿਚ ਭਰੋਸੇਯੋਗ ਦੋਸਤਾਂ ਅਤੇ ਸਾਥੀਆਂ ਨਾਲ ਗੱਲ ਕਰਨਾ ਵੀ ਸ਼ਾਮਲ ਹੈ। ਤੁਸੀਂ ਲੋੜ ਮੁਤਾਬਕ ਆਪਣੀ ਸੰਸਥਾ ਜਾਂ ਕਮਿਊਨਟੀ ਵਿਚ ਮਦਦ ਕਰਨ ਵਾਲੀਆ ਸੇਵਾਵਾਂ ਤੱਕ ਪਹੁੰਚ ਵੀ ਕਰ ਸਕਦੇ ਹੋ। ਜੇ ਤੁਹਾਨੂੰ ਫੌਰੀ ਮਦਦ ਦੀ ਲੋੜ ਹੋਵੇ, ਤਾਂ ਇਨ੍ਹਾਂ ਤੱਕ ਪਹੁੰਚ ਕਰੋ:
- VictimLinkBC: 1-800-563-0808 ਜਾਂ VictimLinkBC@bc211.ca – ਕਾਮੁਕ ਹਿੰਸਾ ਦੇ ਪੀੜਤਾਂ ਲਈ ਜਾਣਕਾਰੀ ਅਤੇ ਰੈਫਰਲ
- HelpStartsHere: ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਵਰਤੋਂ ਨਾਲ ਸੰਬੰਧਿਤ ਮਦਦਾਂ, ਆਰਟੀਕਲ, ਅਤੇ ਜਾਣਕਾਰੀ