ਹਿੱਸਿਆਂ ਦੀ ਵਰਤੋਂ ਕਰਨਾ
ਹਿੱਸੇ (ਮਾਜ਼ਿਊਲਜ਼) ਵਰਤੇ ਜਾਣ ਲਈ ਤਿਆਰ ਹਨ ਅਤੇ ਵਿਦਿਆਰਥੀਆਂ ਨੂੰ ਇਸ ਪ੍ਰੈਸਬੁੱਕਸ ਸਾਈਟ ਵਿਚ ਪੂਰਾ ਕਰਨ ਲਈ ਸੇਧ ਦਿੱਤੀ ਜਾ ਸਕਦੀ ਹੈ। ਸੰਸਥਾਵਾਂ ਅੱਗੇ ਦਿੱਤੇ ਲਿੰਕਾਂ ਦੀ ਕਾਪੀ ਕਰਕੇ ਅਤੇ ਇਨ੍ਹਾਂ ਨੂੰ ਸ਼ੇਅਰ ਕਰਕੇ ਹਿੱਸਿਆਂ (ਮਾਜ਼ਿਊਲਜ਼) ਨੂੰ ਸ਼ੇਅਰ ਕਰ ਸਕਦੀਆਂ ਹਨ:
- ਹਿੱਸਾ 1: ਆਪਣੀਆਂ ਸੀਮਾਵਾਂ ਨੂੰ ਸਮਝਣਾ ਅਤੇ ਇਨ੍ਹਾਂ ਬਾਰੇ ਗੱਲਬਾਤ ਕਰਨਾ
- ਹਿੱਸਾ 2: ਸੀਮਾਵਾਂ ਅਤੇ ਸਿਹਤਮੰਦ ਸੰਬੰਧ
- ਹਿੱਸਾ 3: ਸਹਿਮਤੀ ਬਾਰੇ ਗੱਲ ਕਰਨਾ
ਹਿੱਸਿਆਂ (ਮਾਜ਼ਿਊਲਜ਼) ਦਾ ਪੂਰਾ ਸੈੱਟ ਵੀ ਇਸ ਲਿੰਕ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ:
ਇਹ ਹਿੱਸੇ (ਮਾਜ਼ਿਊਲਜ਼) ਵਰਤਣ ਲਈ ਤਿਆਰ ਹਨ, ਅਤੇ ਵਿਦਿਆਰਥੀ ਇਨ੍ਹਾਂ ਨੂੰ ਇਸ ਪ੍ਰੈਸਬੁੱਕਸ ਸਾਈਟ ਵਿਚ ਮੁਕੰਮਲ ਕਰ ਸਕਦੇ ਹਨ। ਪਰ, ਸੰਸਥਾਵਾਂ ਕੋਲ ਹਿੱਸਿਆ ਨੂੰ ਲਰਨਿੰਗ ਮੈਨੇਜਮੈਂਟ ਸਿਸਟਮ ਵਿਚ ਜਾਂ ਕਿਸੇ ਵੈੱਬਸਾਈਟ `ਤੇ ਇਨਸਟਾਲ ਕਰਨ ਦੀ ਚੋਣ ਵੀ ਹੈ।
ਇਹ ਹਿੱਸੇ ਓਪਨ ਐਜੂਕੇਸ਼ਨ ਲਈ ਸ੍ਰੋਤ ਹਨ, ਇਸ ਕਰਕੇ ਸ਼ਾਮਲ ਕੋਈ ਵੀ ਸਾਮੱਗਰੀ ਐਡਿਟ ਕੀਤੀ ਜਾ ਸਕਦੀ ਹੈ ਜਾਂ ਐੱਚ 5 ਪੀ ਜਾਂ ਕਿਸੇ ਹੋਰ ਮੀਡੀਅਮ ਵਿਚ ਅਨੁਕੂਲ ਬਣਾਈ ਜਾ ਸਕਦੀ ਹੈ। ਸੰਭਵ ਅਡਾਪਟੇਸ਼ਨ ਲਈ ਸੁਝਾਅ ਹੇਠਾਂ ਦਿੱਤੇ ਗਏ ਹਨ। ਜੇ ਨਵੀਆਂ ਐੱਚ 5 ਪੀ ਸਰਗਰਮੀਆਂ ਜੋੜੀਆਂ ਗਈਆਂ ਹਨ ਤਾਂ ਪਹੁੰਚਯੋਗਤਾ ਬਾਰੇ ਐੱਚ 5 ਪੀ ਜਾਣਕਾਰੀ ( ਸਾਮੱਗਰੀ ਦੀਆਂ ਕਿਸਮਾਂ ਦੀਆਂ ਸਿਫਾਰਸ਼ਾਂ ) `ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਸਕਰੀਨ ਰੀਡਰ ਦੀ ਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਕੋਈ ਵੀ ਵਾਧੂ ਚਿੱਤਰਾਂ ਜਾਂ ਤਸਵੀਰਾਂ ਦਾ ਅਲਟ ਟੈਕਸਟ ਮੌਜੂਦਾ ਹੋਣਾ ਚਾਹੀਦਾ ਹੈ।
ਨੋਟ: ਟਰੇਨਿੰਗ ਵਿਚ ਗਰੇਡਿਡ ਅਸੈੱਸਮੈਂਟਾਂ ਸ਼ਾਮਲ ਨਹੀਂ ਹਨ, ਜਿਵੇਂ ਕਿ ਫਾਈਨਲ ਕੁਇਜ਼। ਸੰਸਥਾਵਾਂ ਐੱਚ 5 ਪੀ ਦੀ ਵਰਤੋਂ ਕਰਕੇ ਫੌਰਮਲ ਅਸੈੱਸਮੈਂਟਾਂ ਜੋੜ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਜੇ ਇੱਛਾ ਹੋਵੇ ਤਾਂ ਹਿੱਸਿਆਂ ਵਿਚ ਸ਼ਾਮਲ ਕਰ ਸਕਦੀਆਂ ਹਨ।
ਹਿੱਸਿਆਂ ਨੂੰ ਅਪਣਾਉਣਾ
ਹਿੱਸੇ (ਮਾਜ਼ਿਊਲਜ਼) ਕਿਸੇ ਸੰਸਥਾ ਦੀਆਂ ਲੋੜਾਂ `ਤੇ ਵਿਚਾਰ ਕਰਨ ਲਈ ਅਨੁਕੂਲ ਬਣਾਏ ਜਾ ਸਕਦੇ ਹਨ। ਉਹ ਖੇਤਰ ਜਿਹੜੇ ਬਦਲੇ ਜਾ ਸਕਦੇ ਹਨ ਉਨ੍ਹਾਂ ਵਿਚ ਇਹ ਸ਼ਾਮਲ ਹਨ:
- ਧਰਤੀ-ਮਾਨਤਾ: ਹਰ ਹਿੱਸਾ(ਮਾਜ਼ਿਊਲ) ਧਰਤੀ-ਮਾਨਤਾ ਨਾਲ ਸ਼ੁਰੂ ਹੁੰਦਾ ਹੈ, ਜੋ ਕਿ ਸੁਲ੍ਹਾ-ਸਫ਼ਾਈ ਵੱਲ ਪਹਿਲਾ ਕਦਮ ਹੈ ਅਤੇ ਇਹ ਵਿਦਿਆਰਥੀਆਂ ਨੂੰ ਸੁਲ੍ਹਾ-ਸਫ਼ਾਈ ਲਈ ਆਪਣੇ ਖੁਦ ਦੇ ਅਗਲੇ ਕਦਮਾਂ ਬਾਰੇ ਸੋਚਣ ਲਈ ਉਤਸ਼ਾਹ ਦੇਣ ਦਾ ਇਕ ਮਹੱਤਵਪੂਰਨ ਤਰੀਕਾ ਹੈ। ਪ੍ਰਵਾਨਿਤ ਇਲਾਕੇ ਦੀ ਮਾਨਤਾ ਵਾਲੀਆਂ ਸੰਸਥਾਵਾਂ ਵਲੋਂ ਇਨ੍ਹਾਂ ਦੀ ਹਿੱਸਿਆਂ ਵਿਚ ਵਰਤੋਂ ਕੀਤੇ ਜਾਣ ਦਾ ਸੁਆਗਤ ਹੈ।
- ਵੀਡਿਓਜ਼: ਹਰ ਹਿੱਸੇ (ਮਾਜ਼ਿਊਲ) ਵਿਚ ਇਕ ਵੀਡਿਓ ਹੈ ਜਿਸ ਵਿਚ ਲੋਕ ਮੁੱਖ ਵਿਚਾਰਾਂ ਅਤੇ ਵਿਸ਼ਿਆਂ `ਤੇ ਚਰਚਾ ਕਰਦੇ ਹਨ। ਹਰ ਵੀਡਿਓ ਤੋਂ ਬਾਅਦ ਆਉਣ ਵਾਲੇ ਸਵਾਲ ਅਤੇ ਵਿਚਾਰ ਉਸ ਸਾਮੱਗਰੀ ਨਾਲ ਨੇੜਿਉਂ ਜੁੜੇ ਹੋਏ ਹਨ, ਇਸ ਲਈ ਵੀਡਿਓ ਵਿਚ ਤਬਦੀਲੀਆਂ ਕਰਨ ਨਾਲ ਸਾਰੇ ਹਿੱਸੇ ਵਿਚ ਸੋਧ ਕਰਨ ਦੀ ਲੋੜ ਪਵੇਗੀ। ਪਰ, ਵੀਡਓਜ਼ ਨੂੰ ਹੋਰ ਟਰੇਨਿੰਗ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਵੇਂ ਸੀਮਾਵਾਂ ਅਤੇ ਸਹਿਮਤੀ ਬਾਰੇ ਵਰਕਸ਼ਾਪ।
- ਸਵਾਲ ਅਤੇ ਵਿਚਾਰਾਂ: ਹਰ ਹਿੱਸੇ ਵਿਚ ਸਵਾਲ ਅਤੇ ਕੀਤੀਆਂ ਜਾਣ ਵਾਲੀਆਂ ਵਿਚਾਰਾਂ ਹਨ ਜੋ ਆਪਣੇ ਗਿਆਨ ਨੂੰ ਵਧਾਉਣ ਵਿਚ ਵਿਦਿਆਰਥੀਆਂ ਦੀ ਮਦਦ ਕਰਦੇ ਹਨ। ਸਵਾਲ ਸਹੀ ਜਾਂ ਗਲਤ ਜਵਾਬਾਂ `ਤੇ ਘੱਟ ਕੇਂਦਰਿਤ ਹੁੰਦੇ ਹਨ, ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਗੱਲਬਾਤ, ਸੰਬੰਧਾਂ, ਅਤੇ ਸੀਮਾਵਾਂ, ਅਤੇ ਇਸ ਦੇ ਨਾਲ ਨਾਲ ਸਹਿਮਤੀ ਦੇਣ ਅਤੇ ਪੁੱਛਣ ਲਈ ਵੱਖ ਵੱਖ ਜੁਗਤਾਂ ਦੁਆਲੇ ਕਈ ਦ੍ਰਿਸ਼ਟੀਕੋਣਾਂ `ਤੇ ਵਿਚਾਰ ਕਰਨ ਲਈ ਵਿਦਿਆਰਥੀਆਂ ਦੀ ਮਦਦ ਕਰਨ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਆਪਣੇ ਵਿਦਿਆਰਥੀਆਂ ਦੀਆਂ ਲੋੜਾਂ ਬਿਹਤਰ ਢੰਗ ਨਾਲ ਪੂਰੀਆਂ ਕਰਨ ਲਈ ਸੰਸਥਾਵਾਂ ਕਿਸੇ ਵੀ ਸਵਾਲ ਨੂੰ ਐਡਿਟ ਕਰ ਸਕਦੀਆਂ ਹਨ ਜਾਂ ਬਦਲ ਸਕਦੀਆਂ ਹਨ।
- ਹੈਂਡਆਊਟਸ: ਹਰ ਹਿੱਸੇ ਦੇ ਦੋ ਹੈਂਡਆਊਟਸ ਹਨ, ਜੋ ਡਾਊਨਲੋਡ ਕਰਨ ਲਈ ਉਪਲਬਧ ਹੁੰਦੇ ਹਨ, ਜੋ ਕਿ ਸੀਮਾਵਾਂ ਅਤੇ ਸਹਿਮਤੀ ਬਾਰੇ ਸੋਚਣ ਵਿਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਸੇਧ ਦੇਣ ਵਾਲੇ ਸਵਾਲ ਅਤੇ ਸੁਝਾਅ ਦਿੰਦੇ ਹਨ। ਹਰ ਹਿੱਸੇ ਵਿਚ ਦੂਜਾ ਹੈਂਡਆਊਟ ਹੋਰ ਸਵਾਲ ਅਤੇ ਦ੍ਰਿਸ਼ ਦਿੰਦਾ ਹੈ ਜੋ ਕਿ Interrobang ਗੇਮ ਤੋਂ ਲਏ ਗਏ ਹਨ। ਸੰਸਥਾਵਾਂ ਹੈਂਡਆਊਟਸ ਨੂੰ ਐਡਿਟ ਕਰ ਸਕਦੀਆਂ ਹਨ, ਆਪਣੇ ਖੁਦ ਦੇ ਹੈਂਡਆਊਟਸ ਨਾਲ ਬਦਲ ਸਕਦੀਆਂ ਹਨ, ਜਾਂ ਹੋਰ ਹੈਂਡਆਊਟਸ ਪਾ ਸਕਦੀਆਂ ਹਨ।
ਜ਼ਿਆਦਾ ਸਿੱਖਿਆ ਲਈ ਮੌਕੇ
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਹਿੱਸਿਆਂ ਵਿਚ ਦ੍ਰਿਸ਼ਾਂ ਅਤੇ ਵਿਚਾਰ ਕਰਨ ਲਈ ਸਵਾਲਾਂ ਵਰਗੀ ਅਜਿਹੀ ਸਾਮੱਗਰੀ ਸ਼ਾਮਲ ਹੁੰਦੀ ਹੈ, ਜਿਹੜੀ ਹਾਜ਼ਰ ਹੋ ਕੇ ਜਾਂ ਔਨਲਾਈਨ ਛੋਟੇ ਗਰੁੱਪਾਂ ਵਿਚ ਵਿਚਾਰ-ਵਟਾਂਦਰਾਂ ਕਰਨ ਲਈ ਵਰਤੀ ਜਾ ਸਕਦੀ ਹੈ। ਸੰਸਥਾਵਾਂ ਪੀਅਰ-ਡਿਸਕਸ਼ਨ ਸੈਸ਼ਨ ਲਾ ਸਕਦੀਆਂ ਹਨ ਜਿਨ੍ਹਾਂ ਵਿਚ ਵਿਦਿਆਰਥੀ ਹਿੱਸਿਆਂ ਨੂੰ ਮੁਕੰਮਲ ਕਰਦੇ ਹਨ ਅਤੇ ਫਿਰ ਆਪਣੇ ਵਿਚਾਰ ਅਤੇ ਸਿੱਖਿਆ ਨੂੰ ਸਾਂਝਾ ਕਰਨ ਲਈ ਇਕੱਠੇ ਹੋ ਸਕਦੇ ਹਨ। ਹਿੱਸਿਆਂ ਦੀ ਵਰਤੋਂ ਹੋਰ ਟਰੇਨਿੰਗ ਲਈ “ਸਿੱਖਣ ਤੋਂ ਪਹਿਲਾਂ” ਦੇ ਤੌਰ `ਤੇ ਵੀ ਕੀਤੀ ਜਾ ਸਕਦੀ ਹੈ – ਉਦਾਹਰਣ ਲਈ, ਸੀਮਾਵਾਂ ਤੈਅ ਕਰਨ ਜਾਂ ਸਹਿਮਤੀ ਬਾਰੇ।
ਇਸ ਦੇ ਇਲਾਵਾ, ਟਰੇਨਿੰਗ ਕਿਉਂਕਿ ਸਿਹਤਮੰਦ ਸੰਬੰਧਾਂ, ਗੱਲਬਾਤ, ਸੀਮਾਵਾਂ, ਅਤੇ ਸਹਿਮਤੀ ਬਾਰੇ ਬੁਨਿਆਦੀ ਜਾਣਕਾਰੀ ਦੇਣ ਲਈ ਡਿਜ਼ਾਇਨ ਕੀਤੀ ਗਈ ਹੈ, ਸੰਸਥਾਵਾਂ ਇਨ੍ਹਾਂ ਵਿਸ਼ਿਆਂ `ਤੇ ਜ਼ਿਆਦਾ ਟਰੇਨਿੰਗ ਜਾਂ ਕਾਮੁਕ ਹਿੰਸਾ `ਤੇ ਟਰੇਨਿੰਗ ਨਾਲ, ਇਸ ਸ੍ਰੋਤ ਵਿਚਲੇ ਵਿਸ਼ਿਆਂ ਦੀ ਮਦਦ ਨਾਲ ਪੈਰਵੀ ਕਰਨਾ ਚਾਹੁੰਦੀਆਂ ਹੋ ਸਕਦੀਆਂ ਹਨ।
ਮਾਨਤਾ
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਸ੍ਰੋਤ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ – ਇੰਟਰਨੈਸ਼ਨਲ ਸਟੂਡੈਂਟ ਰੀਸੋਰਸ ਡਿਵੈਲਪਮੈਂਟ ਟੀਮ ਵਲੋਂ ਤਿਆਰ ਕੀਤਾ ਗਿਆ ਹੈ, ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ © 2024 ਹੈ ਅਤੇ Creative Commons Attribution 4.0 International License ਹੇਠ ਲਾਇਸੰਸਸ਼ੁਦਾ ਹੈ, ਜਿੱਥੇ ਕਿਸੇ ਹੋਰ ਤਰ੍ਹਾਂ ਨਹੀਂ ਦੱਸਿਆ ਗਿਆ ਹੈ।
ਕਰੀਏਟਿਵ ਕੌਮਨਜ਼ ਲਾਇਸੰਸ ਤੁਹਾਨੂੰ ਕੋਰਸ ਨੂੰ ਰੱਖਣ, ਮੁੜ-ਵਰਤਣ, ਕਾਪੀ ਕਰਨ, ਦੁਬਾਰਾ ਵੰਡਣ ਅਤੇ ਸਾਰੇ ਨੂੰ ਜਾਂ ਹਿੱਸੇ ਨੂੰ ਸੋਧਣ ਦੀ ਆਗਿਆ ਦਿੰਦਾ ਹੈ – ਮੁਫਤ ਵਿਚ, ਜੇ ਲੇਖਕਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਇਹ ਮਾਨਤਾ ਕੋਰਸ ਦੇ ਹਵਾਲਿਆਂ ਅਤੇ ਮਾਨਤਾ ਵਾਲੇ ਭਾਗ ਵਿਚ ਦੇਖੀ ਜਾ ਸਕਦੀ ਹੈ। ਜੇ ਤੁਸੀਂ ਸਾਮੱਗਰੀ ਵਿਚ ਕੁਝ ਪਾਉਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਮਾਨਤਾਵਾਂ ਨੂੰ ਅਪਡੇਟ ਕਰਨ ਦੀ ਲੋੜ ਪਵੇਗੀ। ਜੇ ਤੁਸੀਂ ਕੋਰਸ ਦੇ ਹਿੱਸੇ ਵਰਤਦੇ ਹੋ ਤਾਂ ਕਿਰਪਾ ਕਰਕੇ ਮਾਨਤਾ ਨੂੰ ਧਿਆਨ ਨਾਲ ਚੈੱਕ ਕਰੋ ਤਾਂ ਜੋ ਇਹ ਪੱਕਾ ਹੋਵੇ ਕਿ ਤੁਸੀਂ ਸਹੀ ਲੇਖਕ ਨੂੰ ਕਰੈਡਿਟ ਦਿੱਤਾ ਹੈ।