ਮਾਨਤਾਵਾਂ
ਉਹ ਲੇਖਕ ਅਤੇ ਯੋਗਦਾਨ ਪਾਉਣ ਵਾਲੇ ਜਿਨ੍ਹਾਂ ਨੇ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਪ੍ਰੋਜੈਕਟ `ਤੇ ਕੰਮ ਕੀਤਾ ਹੈ, ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਖੇਤਰਾਂ ਨੂੰ ਕਵਰ ਕਰਦੇ ਹੋਏ ਬਹੁਤ ਸਾਰੇ ਰਵਾਇਤੀ ਅਤੇ ਤਿਆਗੇ ਨਾ ਗਏ ਇਲਾਕਿਆਂ ਤੋਂ ਲੋਕਾਂ ਨਾਲ ਰਹਿਣ, ਕੰਮ ਕਰਨ ਅਤੇ ਸੰਬੰਧ ਰੱਖਣ ਲਈ ਉਨ੍ਹਾਂ ਦੇ ਧੰਨਵਾਦੀ ਹਨ। ਇਸ ਧਰਤੀ `ਤੇ ਰਹਿਣ `ਤੇ ਸਾਨੂੰ ਮਾਣ ਹੈ ਅਤੇ ਅਸੀਂ ਸੁਲ੍ਹਾ-ਸਫ਼ਾਈ, ਗੈਰ-ਬਸਤੀਵਾਦ, ਅਤੇ ਆਪਣੇ ਭਾਈਚਾਰਿਆਂ ਅਤੇ ਸਕੂਲਾਂ ਵਿਚ ਸੰਬੰਧ ਉਸਾਰਨ ਲਈ ਵਚਨਬੱਧ ਹਾਂ।
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ: ਬੀ.ਸੀ. ਪੋਸਟ-ਸੈਕੰਡਰੀ ਸੰਸਥਾਵਾਂ ਲਈ ਇਕ ਸ੍ਰੋਤ ਬ੍ਰਿਟਿਸ਼ ਕੋਲੰਬੀਆ ਦੀਆਂ ਪਬਲਿਕ ਪੋਸਟ-ਸੈਕੰਡਰੀ ਸੰਸਥਾਵਾਂ, ਬੀ ਸੀ ਕੈਂਪਸ, ਮਨਿਸਟਰੀ ਔਫ ਪੋਸਟ-ਸੈਕੰਡਰੀ ਐਜੂਕੇਸ਼ਨ ਐਂਡ ਫਿਊਚਰ ਸਕਿਲਜ਼, ਅਤੇ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਪ੍ਰੋਜੈਕਟ ਦੇ ਹਿੱਸੇ ਵਜੋਂ ਵੇਜ ਵਿਚਕਾਰ ਇਕ ਸਹਿਯੋਗ ਸੀ।
ਇਸ ਪ੍ਰੋਜੈਕਟ ਲਈ ਅਸੀਂ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਐਡਵਾਈਜ਼ਰੀ ਗਰੁੱਪ ਅਤੇ ਇੰਟਰਨੈਸ਼ਨਲ ਸਟੂਡੈਂਟ ਰੀਸੋਰਸ ਵਰਕਿੰਗ ਗਰੁੱਪ ਦਾ ਉਨ੍ਹਾਂ ਦੀ ਅਗਵਾਈ, ਲਗਨ, ਅਤੇ ਉਤਸ਼ਾਹ ਲਈ ਧੰਨਵਾਦ ਕਰਨਾ ਚਾਹਾਂਗੇ।
ਅਸੀਂ ਇੰਟਰਨੈਸ਼ਨਲ ਸਟੂਡੈਂਟ ਰੀਸੋਰਸ ਡਿਵੈਲਪਮੈਂਟ ਟੀਮ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਸਾਮੱਗਰੀ ਤਿਆਰ ਕਰਨ ਲਈ ਅਤੇ ਇਹ ਪੱਕਾ ਕਰਨ ਲਈ ਇਸ ਸ੍ਰੋਤ ਵਿਚ ਵਾਧਾ ਕੀਤਾ ਹੈ ਕਿ ਇਹ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਪ੍ਰੋਜੈਕਟ ਦੇ ਸੇਧ ਦੇਣ ਵਾਲੇ ਸਿਧਾਂਤਾਂ ਦਾ ਅਕਸ ਦਿਖਾਉਂਦਾ ਹੈ।
ਅਸੀਂ ਸਾਈਮਨ ਫਰੇਜ਼ਰ ਯੂਨੀਵਰਸਿਟੀ (ਐੱਸ ਐੱਫ ਯੂ) ਦਾ ਵੀ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਬੀ ਸੀ ਕੈਂਪਸ ਨੂੰ ਆਪਣੀ Interrobang game (ਇੰਟੈਰੋਬੈਂਗ ਗੇਮ) ਤੱਕ ਪਹੁੰਚ ਪ੍ਰਦਾਨ ਕੀਤੀ, ਜਿਸ ਨੇ ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਸ੍ਰੋਤ ਲਈ ਅਪਣਾਈ ਗਈ ਪਹੁੰਚ ਨੂੰ ਪ੍ਰੇਰਨਾ ਦਿੱਤੀ ਹੈ।
Interrobang (ਇਨਟੈਰੋਬੈਂਗ) ਇਸ ਸਵਾਲ ਵਿੱਚੋਂ ਪੈਦਾ ਹੋਈ, “ਅਸੀਂ ਅੰਤਰ-ਸਭਿਆਚਾਰਕ ਕੈਨੇਡੀਅਨ ਸੰਦਰਭ ਵਿਚ ਸੰਬੰਧਾਂ ਅਤੇ ਸੀਮਾਵਾਂ ਬਾਰੇ ਜ਼ਿਆਦਾ ਜਾਣਨ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਬਿਹਤਰ ਮਦਦ ਕਿਵੇਂ ਕਰ ਸਕਦੇ ਹਾਂ?” ਕਾਰਡ ਗੇਮ We’re Not Really Strangers ਤੋਂ ਉਤਸ਼ਾਹਿਤ ਹੋ ਕੇ ਐੱਸ ਐੱਫ ਯੂ ਦੀ ਸਟੂਡੈਂਟ ਸਰਵਿਸਿਜ਼ ਦੇ ਸਟਾਫ ਨੇ Brave Hearts ਨਾਂ ਦਾ ਪ੍ਰੋਟੋਟਾਈਪ ਤਿਆਰ ਕੀਤਾ ਜਿਹੜਾ ਇਸ ਸਵਾਲ ਦਾ ਜਵਾਬ ਦੇਵੇਗਾ। ਬਾਅਦ ਵਿਚ, ਐੱਸ ਐੱਫ ਯੂ ਦੇ ਸਟਾਫ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚਕਾਰ ਇਸ ਚੀਜ਼ ਬਾਰੇ ਅਰਥਪੂਰਨ ਗੱਲਬਾਤ ਰਾਹੀਂ ਕਿ ਸਭਿਆਚਾਰ ਅਤੇ ਪਰਿਵਾਰ ਕਿਵੇਂ ਸਾਡੇ ਸੰਬੰਧਾਂ ਨੂੰ ਰੂਪ ਦਿੰਦੇ ਹਨ Brave Hearts ਨੂੰ Interrobang ਵਿਚ ਤਬਦੀਲ ਕਰ ਦਿੱਤਾ ਗਿਆ, ਜੋ ਕਿ ਆਪਣੇ ਆਪ ਨੂੰ ਅਤੇ ਆਪਣੇ ਦਾਇਰੇ ਦੇ ਲੋਕਾਂ ਨੂੰ ਬਿਹਤਰ ਸਮਝਣ ਵਾਸਤੇ ਸਿੱਖਣ ਲਈ ਇਕ ਸ਼ੁਗਲ ਵਾਲਾ ਕੰਮ ਹੈ।
ਅੰਤ ਵਿਚ, ਅਸੀਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਅਤੇ ਕਾਲਜ ਔਫ ਦਿ ਰੌਕੀਜ਼ ਦਾ ਇਸ ਸ੍ਰੋਤ ਦੀ ਅਗਵਾਈ ਲਈ ਬੀ ਸੀ ਕੈਂਪਸ ਨਾਲ ਕੰਮ ਕਰਨ ਲਈ ਧੰਨਵਾਦ ਕਰਨਾ ਚਾਹਾਂਗੇ।