ਹਿੱਸਿਆਂ ਨੂੰ ਵਰਤਣਾ ਅਤੇ ਅਪਣਾਉਣਾ
ਇਹ ਭਾਗ ਹਿੱਸਿਆਂ (ਮਾਜ਼ਿਊਲਜ਼) ਦੀ ਵਰਤੋਂ ਕਰਨ ਜਾਂ ਸੰਸਥਾ ਦੇ ਵਿਦਿਆਰਥੀਆਂ ਦੀਆਂ ਲੋੜਾਂ ਬਿਹਤਰ ਢੰਗ ਨਾਲ ਪੂਰੀਆਂ ਕਰਨ ਲਈ ਇਨ੍ਹਾਂ ਨੂੰ ਅਨੁਕੂਲ ਬਣਾਉਣ ਬਾਰੇ ਜਾਣਕਾਰੀ ਦਿੰਦਾ ਹੈ। ਇਹ ਸ੍ਰੋਤ ਦੀ ਤਿਆਰੀ ਬਾਰੇ ਪਿਛੋਕੜ ਦੀ ਜਾਣਕਾਰੀ ਵੀ ਦਿੰਦਾ ਹੈ, ਜਿਸ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸ੍ਰੋਤ ਤਿਆਰ ਕਰਨ ਲਈ ਦਿੱਤੇ ਗਏ ਵਿਚਾਰ ਵੀ ਸ਼ਾਮਲ ਹਨ। ਅੰਤ ਵਿਚ, ਇਹ ਭਾਗ ਇਨ੍ਹਾਂ ਹਿੱਸਿਆਂ ਵਿਚ ਸਿੱਖਿਆ ਨੂੰ ਵਧਾਉਣ ਦੇ ਤਰੀਕੇ ਪ੍ਰਦਾਨ ਕਰਦਾ ਹੈ, ਜਿਸ ਵਿਚ ਛੋਟੇ ਗਰੁੱਪ ਵਿਚ ਵਿਚਾਰ-ਵਟਾਂਦਰੇ ਕਰਨਾ ਜਾਂ ਕਾਮੁਕ ਹਿੰਸਾ ਬਾਰੇ ਜ਼ਿਆਦਾ ਟਰੇਨਿੰਗ ਵਰਗੀਆਂ ਸਰਗਰਮੀਆਂ ਵੀ ਸ਼ਾਮਲ ਹਨ।