ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਪ੍ਰੋਜੈਕਟ

ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ: ਬੀ.ਸੀ. ਪੋਸਟ-ਸੈਕੰਡਰੀ ਸੰਸਥਾਵਾਂ ਲਈ ਇਕ ਸ੍ਰੋਤ  (Communication, Healthy Relationships, and Consent: A Resource for B.C. Post-Secondary Institutions) ਬੀ ਸੀ ਕੈਂਪਸ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਪ੍ਰੋਜੈਕਟ ਦੇ ਹਿੱਸੇ ਵਜੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ ਫੰਡ ਮਨਿਸਟਰੀ ਔਫ ਪੋਸਟ-ਸੈਕੰਡਰੀ ਐਜੂਕੇਸ਼ਨ ਐਂਡ ਫਿਊਚਰ ਸਕਿਲਜ਼ ਨਾਲ ਹਿੱਸੇਦਾਰੀ ਵਿਚ ਵਿਮਨ ਐਂਡ ਜੈਂਡਰ ਇਕੁਆਲਟੀ (ਵੇਜ) ਤੋਂ ਮਿਲੇ ਸਨ। ਬੀ ਸੀ ਕੈਂਪਸ ਨੇ ਪੋਸਟ-ਸੈਕੰਡਰੀ ਸੰਸਥਾਵਾਂ ਵਿਚ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਬਾਰੇ ਓਪਨ ਐਜੂਕੇਸ਼ਨ ਸ੍ਰੋਤ ਤਿਆਰ ਕਰਨ ਲਈ ਬੀ.ਸੀ. ਭਰ ਦੇ ਪੋਸਟ-ਸੈਕੰਡਰੀ ਸਿਸਟਮ ਦੇ ਬਹੁਤ ਸਾਰੇ ਸਟਾਫ, ਫੈਕਲਟੀ, ਪ੍ਰਬੰਧਕਾਂ, ਵਿਦਿਆਰਥੀਆਂ ਅਤੇ ਵਿਸ਼ੇ ਦੇ ਮਾਹਰਾਂ ਨਾਲ ਨੇੜਿਉਂ ਕੰਮ ਕੀਤਾ।

ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਬਾਰੇ ਸ੍ਰੋਤ
ਸ੍ਰੋਤ ਵੇਰਵਾ
ਤਕਨੌਲੋਜੀ ਦੀ ਮਦਦ ਨਾਲ ਕਾਮੁਕ ਹਿੰਸਾ: ਬੀ.ਸੀ. ਦੀਆਂ ਪੋਸਟ-ਸੈਕੰਡਰੀ ਸੰਸਥਾਵਾਂ ਲਈ ਇਕ ਆਰੰਭਿਕ ਟਰੇਨਿੰਗ ਇਕ 45 ਤੋਂ 60 ਮਿੰਟ ਦਾ ਆਪਣੀ ਰਫ਼ਤਾਰ `ਤੇ ਕੀਤਾ ਜਾਣ ਵਾਲਾ ਔਨਲਾਈਨ ਕੋਰਸ ਤਕਨੌਲੋਜੀ ਦੀ ਮਦਦ ਨਾਲ ਕਾਮੁਕ ਹਿੰਸਾ (ਟੀ ਐਫ ਐੱਸ ਵੀ) ਅਤੇ ਇਸ ਦੇ ਅਸਰਾਂ ਦਾ ਪਤਾ ਲਾਉਂਦਾ ਹੈ, ਇਹ ਦੱਸਦਾ ਹੈ ਕਿ ਚਸ਼ਮਦੀਦ ਗਵਾਹ ਵਜੋਂ ਕੀ ਕਰਨਾ ਹੈ, ਅਤੇ ਟੀ ਐਫ ਐੱਸ ਵੀ ਦੇ ਪੀੜਤਾਂ ਦੀ ਮਦਦ ਕਿਵੇਂ ਕਰਨੀ ਹੈ।
ਤਾਕਤ ਦੀ ਸ਼ਕਤੀ ਅਤੇ ਸੀਮਾਵਾਂ: ਗਰੈਜੂਏਟ ਵਿਦਿਆਰਥੀਆਂ ਲਈ ਕਾਮੁਕ ਹਿੰਸਾ ਤੋਂ ਰੋਕਥਾਮ ਬਾਰੇ ਵਰਕਸ਼ਾਪ ਗਰੈਜੂਏਟ ਵਿਦਿਆਰਥੀਆਂ ਦੇ ਸੰਦਰਭ ਵਿਚ ਤਾਕਤ ਦੀ ਸ਼ਕਤੀ ਅਤੇ ਕਾਮੁਕ ਹਿੰਸਾ ਬਾਰੇ ਟਰੇਨਿੰਗ ਦੇਣ ਵਿਚ ਬੀ.ਸੀ. ਦੀਆਂ ਪੋਸਟ-ਸੈਕੰਡਰੀ ਸੰਸਥਾਵਾਂ ਦੀ ਮਦਦ ਕਰਨ ਲਈ ਇਕ ਫਾਸਿਲੀਟੇਟਰ ਗਾਈਡ ਅਤੇ ਪੌਵਰਪੋਆਇੰਟ ਸਲਾਈਡਾਂ।
ਦਿ ਮੈਡੀਸਨ ਔਫ ਦਿ ਬੇਰੀ ਪੈਚ: ਬੀ.ਸੀ. ਪੋਸਟ-ਸੈਕੰਡਰੀ ਸੰਸਥਾਵਾਂ ਲਈ ਮੂਲ ਨਿਵਾਸੀ ਵਿਦਿਆਰਥੀਆਂ ਦੀ ਮਦਦ ਲਈ ਇਕ ਗਾਈਡ – ਛੇਤੀ ਆ ਰਿਹਾ ਹੈ ਪੋਸਟ-ਸੈਕੰਡਰੀ ਸੰਸਥਾਵਾਂ ਵਿਚ ਫੈਕਲਟੀ ਅਤੇ ਸਟਾਫ ਲਈ ਇਹ ਕਾਲ ਟੂ ਐਕਸ਼ਨ ਐਂਡ ਰਿਫਲੈਕਟਿਵ ਗਾਈਡ ਉਨ੍ਹਾਂ ਲਈ ਹੈ ਜੋ ਫਸਟ ਨੇਸ਼ਨ, ਮੇਟੀਸ ਅਤੇ ਇਨੂਇਟ ਵਿਦਿਆਰਥੀਆਂ `ਤੇ ਧਿਆਨ ਕੇਂਦਰਿਤ ਕਰਦੇ ਹੋਏ ਕਾਮੁਕ ਹਿੰਸਾ ਤੋਂ ਪੀੜਤਾਂ ਲਈ ਮਦਦ ਵਧਾਉਣਾ ਚਾਹੁੰਦੇ ਹਨ। ਛੋਟੀਆਂ ਵੀਡਿਓਜ਼, ਸ੍ਰੋਤਾਂ ਅਤੇ ਸੋਚ-ਵਿਚਾਰ ਵਾਲੇ ਸਵਾਲਾਂ ਰਾਹੀਂ, ਵਿਅਕਤੀਆਂ ਨੂੰ ਲੋਕਲ ਫਸਟ ਨੇਸ਼ਨ ਭਾਈਚਾਰਿਆਂ ਨਾਲ ਆਪਣੇ ਸੰਬੰਧਾਂ ਨੂੰ ਡੂੰਘਾ ਕਰਨਾ ਅਤੇ ਮਦਦ ਦਾ ਅਜਿਹਾ ਮਾਹੌਲ ਉਸਾਰਨ ਲਈ ਉਨ੍ਹਾਂ ਨਾਲ ਆਦਰ ਨਾਲ ਕੰਮ ਕਰਨ ਦੇ ਤਰੀਕੇ ਲੱਭਣ ਦਾ ਸੱਦਾ ਦਿੱਤਾ ਜਾਂਦਾ ਹੈ ਜਿਹੜਾ ਕਾਮੁਕ ਹਿੰਸਾ ਦੇ ਫਸਟ ਨੇਸ਼ਨਜ਼, ਮੇਟੀਸ ਅਤੇ ਇਨੂਇਟ ਪੀੜਤਾਂ ਦੇ ਸਦਮੇ ਅਤੇ ਲਚਕੀਲੇਪਣ ਦੋਨਾਂ ਦਾ ਅਕਸ ਦਿਖਾਉਂਦਾ ਹੋਵੇ। ਆਪਣੀ ਰਫਤਾਰ `ਤੇ ਕੰਮ ਕਰਨ ਲਈ ਇਹ ਗਾਈਡ ਮਿੱਤਰਤਾ, ਮੂਲ ਨਿਵਾਸੀ ਇੰਟਰਸੈਕਸ਼ਨੈਲਿਟੀ ਅਤੇ ਸਦਮੇ ਅਤੇ ਹਿੰਸਾ ਦੀ ਜਾਣਕਾਰੀ ਵਾਲੀ ਦੇਖਭਾਲ ਵਰਗੇ ਵਿਸ਼ਿਆਂ ਦਾ ਪਤਾ ਲਾਉਂਦੀ ਹੈ।
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ: ਬੀ.ਸੀ. ਪੋਸਟ-ਸੈਕੰਡਰੀ ਸੰਸਥਾਵਾਂ ਲਈ ਇਕ ਸ੍ਰੋਤ ਐੱਚ 5 ਪੀ ਵਿਚ ਤਿਆਰ ਕੀਤਾ ਗਿਆ ਇਕ ਇੰਟਰਐਕਟਿਵ, ਸਵੈ-ਰਫ਼ਤਾਰ ਵਾਲਾ ਔਨਲਾਈਨ ਸ੍ਰੋਤ, ਜੋ ਕਿ ਸਿਹਤਮੰਦ ਗੱਲਬਾਤ ਅਤੇ ਸੰਬੰਧਾਂ, ਸੀਮਾਵਾਂ ਮਿੱਥਣ ਅਤੇ ਸਹਿਮਤੀ ਨਿਰਧਾਰਤ ਕਰਨ ਵਿਚ ਬੁਨਿਆਦੀ ਟਰੇਨਿੰਗ ਪ੍ਰਦਾਨ ਕਰਦਾ ਹੈ।

ਬੀ ਸੀ ਕੈਂਪਸ ਨੇ ਕਾਮੁਕ ਹਿੰਸਾ ਬਾਰੇ ਪੰਜ ਹੋਰ ਸ੍ਰੋਤ ਤਿਆਰ ਕੀਤੇ ਹਨ:

  • Consent and Sexual Violence: Training and Facilitation Guide ਸਹਿਮਤੀ (ਕੌਨਸੈਂਟ) ਦੀ ਵੱਖੋ ਵੱਖਰੀ ਸਮਝ, ਸਹਿਮਤੀ ਕਿਵੇਂ ਮੰਗਣੀ ਅਤੇ ਦੇਣੀ ਹੈ, ਅਤੇ ਕੈਂਪਸ ਦੇ ਭਾਈਚਾਰਿਆਂ ਵਿਚ “ਸਹਿਮਤੀ ਦਾ ਸਭਿਆਚਾਰ” ਕਿਵੇਂ ਤਿਆਰ ਕਰਨਾ ਹੈ ਦਾ ਪਤਾ ਲਾਉਂਦੀ ਹੈ।
  • Supporting Survivors: Training and Facilitation Guide ਇਹ ਪਤਾ ਲਾਉਂਦੀ ਹੈ ਕਿ ਕਾਮੁਕ ਹਿੰਸਾ ਹੋਣ ਦਾ ਦੱਸੇ ਜਾਣ `ਤੇ ਮਦਦ ਕਰਨ ਵਾਲੇ ਅਤੇ ਅਸਰਦਾਰ ਤਰੀਕੇ ਨਾਲ ਕਿਵੇਂ ਜਵਾਬ ਦੇਣਾ ਹੈ। ਇਹ ਗਾਈਡ ਸੁਣੋ, ਯਕੀਨ ਕਰੋ ਅਤੇ ਮਦਦ ਕਰੋ ਦੇ ਮਾਡਲ ਦੀ ਵਰਤੋਂ ਕਰਦੀ ਹੈ।
  • Accountability and Repairing Relationships: Training and Facilitation Guide ਉਨ੍ਹਾਂ ਵਿਅਕਤੀਆਂ `ਤੇ ਧਿਆਨ ਕੇਂਦਰਿਤ ਕਰਦੀ ਹੈ ਜਿਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਕਾਮੁਕ ਹਿੰਸਾ (ਸੈਕਸ਼ੂਅਲ ਵਾਇਲੈਂਸ) ਦੇ ਸੰਦਰਭ ਵਿਚ ਨੁਕਸਾਨ ਪਹੁੰਚਾਇਆ ਹੈ। ਟਰੇਨਿੰਗ ਵਿਚ ਲੋਕਾਂ ਦੀ ਜਵਾਬਦੇਹ ਬਣਨ ਅਤੇ ਬਿਹਤਰ ਸੰਬੰਧ ਬਣਾਉਣ ਵਿਚ ਮਦਦ ਕਰਨ ਲਈ ਸੋਚ ਵਿਚਾਰ ਕਰਨ ਵਾਲੀਆਂ ਸਰਗਰਮੀਆਂ ਸ਼ਾਮਲ ਹਨ।
  • Active Bystander Intervention: Training and Facilitation Guide ਵਿਦਿਆਰਥੀਆਂ ਦੀ ਉਹ ਗਿਆਨ ਅਤੇ ਹੁਨਰ ਹਾਸਲ ਕਰਨ ਵਿਚ ਮਦਦ ਕਰਦੀ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਕਾਮੁਕ ਹਿੰਸਾ ਦੀ ਕਿਸੇ ਘਟਨਾ ਦੀ ਪਛਾਣ ਕਰਨ ਅਤੇ ਦਖਲਅੰਦਾਜ਼ੀ ਕਰਨ ਲਈ ਅਤੇ ਇਸ ਦੇ ਨਾਲ ਨਾਲ ਕੈਂਪਸ ਵਿਚ ਸੁਰੱਖਿਅਤ ਭਾਈਚਾਰਾ ਤਿਆਰ ਕਰਨ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਲੋੜ ਹੈ।
  • Safer Campuses for Everyone ਕਾਮੁਕ ਹਿੰਸਾ `ਤੇ 75 ਮਿੰਟ ਦੀ ਇਕ ਔਨਲਾਈਨ, ਆਪਣੀ ਰਫ਼ਤਾਰ `ਤੇ ਕੀਤੀ ਜਾਣ ਵਾਲੀ, ਨੌਨ-ਫਾਸਿਲੀਟੇਟਿਡ ਟਰੇਨਿੰਗ ਹੈ ਜੋ ਕਿ ਪੜ੍ਹਾਈ ਦੇ ਵੱਖ ਵੱਖ ਪ੍ਰਬੰਧਕੀ ਸਿਸਟਮਾਂ ਰਾਹੀਂ ਅਪਣਾਈ ਅਤੇ ਸਾਂਝੀ ਕੀਤੀ ਜਾ ਸਕਦੀ ਹੈ।

License

Icon for the Creative Commons Attribution 4.0 International License

ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ Copyright © by Intersectional Sexualized Violence – International Student Resource Development Team is licensed under a Creative Commons Attribution 4.0 International License, except where otherwise noted.

Share This Book